"Chitta Ik Daag" Punjabi Short Film 2020 ||by inderjeet singh||Jatt Beat Record||

31
22

“Chitta Ik Daag” Punjabi Short Film 2020 ||Jatt Beat Record||

ਇਸ ਵੀਡੀਓ ਚ ਫਿਲਮਾਏ ਗਏ ਸਾਰੇ ਪਾਤਰ ਕਾਲਪਨਿਕ ਹਨ! ਇਹਨਾਂ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ! ਇਹ ਫਿਲਮ ਅੱਜਕਲ ਦੇ ਹਾਲਾਤਾਂ ਤੇ ਅਧਾਰਿਤ ਹੈ! ਇਸ ਵਿਚ ਸਮਾਜ ਨੂੰ ਵੱਡੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ!

Director/ :- Kashi Nath
Screenplay/Dialogue:- Kashi Nath /Dalveer Ramgharia
Producer/Story:- Kaur Buttar
DOP/Editor/Music:- Dalveer Ramgharia
Writer:- Inderjeet Singh
Singer :- Varinder Vicky
Song Music :- Karan Sandhu

Staring :- Gursewak Bhullar , Gagandeep Kaur , Monika
Lavi Dhot ,Harpreet Kaur , Vabhi Samana
Inderjeet Singh, Arry Gill , Arjan Singh
Lalli Sara , Jagseer Singh ,Harwinder Kahal

Poster & Thumbnail:- The Eiger Arts

This channel gives you entertainment videos, New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2019, Latest Videos 2019, Punjabi Songs, Latest punjabi songs, Pollywood, Music tadka, Punjabi Tadka, Beat, Record.

Subscribe our Channel:- jatt beat record
Contact us:- jattbeatrecord@gmail.com
Mob No :- 9814161674
This content is Subject To Copyright of Jatt Beat Record.
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2019, Latest Videos 2019, Punjabi Songs, Latest punjabi songs, Pollywood, Music tadka, Punjabi Tadka, Beat, Record.

Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.

source

22 COMMENTS

 1. Sab beda gark sadi sarkar da hon dya jo nasha rokan lyi kuch nhi kardi sago sari rok hata diti chitta wechan to.te afeem te ban la dita hor medical nasha nikki jihi neend di goli tak nahi wikan dindi medical stor te lekin chitta pawen har gali mohalle wich shreaam le lyo jake koi rokan wala nahi. Soch ke dekho kon wikwan dya chitta

 2. ਨਸ਼ੇ ਨੂੰ ਖ਼ਤਮ ਕਰਨ ਲਈ ਮਨੋਵਿਿਗਆਨੀ ਦੋ ਢੰਗਾਂ ਦਾ ਜ਼ਿਕਰ ਕਰਦੇ ਹਨ। ਪਹਿਲਾ ਸ਼ਕਤੀ ਜਾਂ ਸੱਤਾ ਦੀ ਵਰਤੋਂ ਨਾਲ ਨਸ਼ੇ ਦੇ ਤਾਣੇ-ਬਾਣੇ ਨੂੰ ਖ਼ਤਮ ਕਰਨ ਦਾ ਨਾਂਹ-ਪੱਖੀ ਤਰੀਕਾ ਹੈ। ਇਸ ਦਾ ਉਦੇਸ਼ ਹੈ ਕਿ ਨਸ਼ੇ ਨੂੰ ਨਸ਼ੇੜੀਆਂ ਤੱਕ ਪਹੁੰਚਣ ਨਾ ਦਿੱਤਾ ਜਾਵੇ ਜਾਂ ਨਸ਼ੇੜੀਆਂ ਦੀ ਕੁੱਟਮਾਰ ਕੀਤੀ ਜਾਵੇ ਅਤੇ ਉਨ੍ਹਾਂ ਅੰਦਰ ਸੱਤਾ/ਤਾਕਤ ਦਾ ਡਰ ਪੈਦਾ ਕਰਕੇ ਨਸ਼ਾ ਛੁਡਾਇਆ ਜਾਵੇ। ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜ਼ਾ ਅਤੇ ਡੋਪ ਟੈਸਟ ਆਦਿ ਸਖ਼ਤ ਕਦਮ ਇਸੇ ਕਰਕੇ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਇਸ ਨਾਂਹ-ਪੱਖੀ ਢੰਗ ‘ਤੇ ਕੰਮ ਕਰ ਰਹੀ ਜਾਪਦੀ ਹੈ।

  ਇਸ ਤੋਂ ਇਲਾਵਾ ਸੋਸ਼ਲ ਮੀਡੀਏ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਲੋਕ ਵੀ ਨਸ਼ੇੜੀਆਂ ਅਤੇ ਨਸ਼ੇ ਦੇ ਸੌਦਾਗਰਾਂ ‘ਤੇ ਸਖ਼ਤੀ ਦੀ ਵਰਤੋਂ ਕਰਨ ਦੇ ਪੱਖ ਵਿਚ ਹਨ। ਬੇਸ਼ੱਕ ਸ਼ਕਤੀ ਨਾਲ ਨਸ਼ਾ ਛੁਡਾਇਆ ਜਾ ਸਕਦਾ ਹੈ ਪ੍ਰੰਤੂ ਇਹ ਢੰਗ ਲੰਬੇ ਸਮੇਂ ਤੱਕ ਲਾਗੂ ਨਹੀਂ ਕੀਤਾ ਜਾ ਸਕਦਾ। ਸ਼ਕਤੀ ਵਿਚ ਢਿਲ ਮਿਲਣ ‘ਤੇ ਨਸ਼ੇੜੀ ਮੌਕਾ ਸੰਭਾਲ ਲੈਂਦੇ ਹਨ ਭਾਵ ਇਕ ਜਗ੍ਹਾ ਤੋਂ ਨਸ਼ਾ ਨਾ ਮਿਲੇ ਤਾਂ ਦੂਸਰੇ ਰਾਜਾਂ ਤੋਂ ਲੈ ਆਉਂਦੇ ਹਨ।ਇਕ ਨਸ਼ਾ ਬੰਦ ਹੋਣ ‘ਤੇ ਕੋਈ ਹੋਰ ਕਿਸਮ ਦਾ ਨਸ਼ਾ ਸ਼ੁਰੂ ਕਰ ਲੈਂਦੇ ਹਨ, ਕਿਉਂਕਿ ਇਸ ਢੰਗ ਨਾਲ ਰੋਗੀ ਦਾ ਰੋਗ ਖ਼ਤਮ ਨਹੀਂ ਹੁੰਦਾ ਬਲਕਿ ਰੋਗੀ (ਨਸ਼ੇੜੀ) ਦੇ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ।ਨਸ਼ਾ ਛੁਡਾਉਣ ਲਈ ਸ਼ਕਤੀ ਦੀ ਵਰਤੋਂ ਨਾਂਹ-ਪੱਖੀ ਇਸ ਕਰਕੇ ਮੰਨੀ ਜਾਂਦੀ ਹੈ ਕਿ ਇਸ ਢੰਗ ਨਾਲ ਨਸ਼ੇ ਦੀ ਜੜ੍ਹ ਖ਼ਤਮ ਨਹੀਂ ਹੁੰਦੀ।

  ਨਸ਼ਾ ਛਡਾਉਣ ਦੇ ਦੂਸਰੇ ਹਾਂ-ਪੱਖੀ ਸਾਕਾਰਤਮਕ ਢੰਗ ਨਾਲੋਂ ਇਹ ਵੇਖਣ ਵਿਚ ਸਖ਼ਤੀ ਦਾ ਢੰਗ ਸੌਖਾ ਜਾਪਦਾ ਹੈ ਪਰ ਇੱਛਾ ਸ਼ਕਤੀ ਨਾਲ ਹੀ ਨਸ਼ਾਬੰਦੀ ਨੇਪਰੇ ਚੜ੍ਹ ਸਕਦੀ ਹੈ। ਪਰ ਨਿਰੋਲ ਸਖ਼ਤੀ ਨਾਲ ਬਿਮਾਰੀ ਦਾ ਇਲਾਜ ਸੰਭਵ ਨਹੀਂ ਬਲਕਿ ਵਧੇਰੇ ਸ਼ਕਤੀ ਦੀ ਵਰਤੋਂ ਨਾਲ ਰੋਗ ਨੂੰ ਮਾਰਨ ਲੱਗਿਆਂ ਰੋਗੀ ਦੇ ਮਰ ਜਾਣ ਦਾ ਵੀ ਖ਼ਤਰਾ ਹੁੰਦਾ ਹੈ। ਅਮਲੀ ਚਾਹੁੰਦੇ ਹੋਏ ਵੀ ਅਮਲ ਨਹੀਂ ਛੱਡਦੇ। ਜਿਹੜਾ ਛੱਡ ਦਿੱਤਾ ਉਹ ਅਮਲ ਵੀ ਕਾਹਦਾ।ਅਮਲ ਵਿਚ ਗ੍ਰਸਤ ਲੋਕ ਦੱਸਦੇ ਹਨ ਕਿ ਇਕ ਵਾਰ ਲੱਗਿਆ ਅਮਲ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਮਲ ਤੋਂ ਬਿਨਾਂ ਅਮਲੀ ਦਾ ਜੀਵਨ ਮੌਤ ਬਰਾਬਰ ਹੁੰਦਾ ਹੈ। ਸ਼ਾਇਦ ਇਸ ਵਜ੍ਹਾ ਕਰਕੇ ਅਮਲੀ ਇਕ ਪੜਾਅ ‘ਤੇ ਇਹ ਜਾਣ ਲੈਂਦਾ ਹੈ ਕਿ ਨਸ਼ਾ ਉਸ ਦੀ ਜਾਨ ਲੈ ਸਕਦਾ ਹੈ ਇਸਦੇ ਬਾਵਜੂਦ ਉਹ ਨਸ਼ਾ ਛੱਡਣ ਲਈ ਮਨੋਂ ਰਾਜ਼ੀ ਨਹੀਂ ਹੁੰਦਾ। ਸ਼ੁਰੂ ਵਿਚ ਭਾਵੇਂ ਉਹ ਵੇਖੋ-ਵੇਖੀ ਜਾਂ ਇਕ ਵਾਰ ਨਜ਼ਾਰਾ ਵੇਖਣ ਲਈ ਨਸ਼ਾ ਕਰਦਾ ਹੈ ਫਿਰ ਉਹ ਇਸ ਦਾ ਆਦੀ ਬਣ ਜਾਂਦਾ ਹੈ। ਨਸ਼ੇ ‘ਤੇ ਲੱਗ ਜਾਣ ਪਿੱਛੋਂ ਅਮਲੀ ਨੂੰ ਆਪਣੀ ਜਾਨ ਨਸ਼ੇ ਵਿਚ ਵਿਖਾਈ ਦਿੰਦੀ ਹੈ। ਇਹ ਜਾਣਦੇ ਹੋਏ ਕਿ ਨਸ਼ਾ ਬਰਬਾਦੀ ਵੱਲ ਜਾਂਦਾ ਰਾਹ ਹੈ ਪਰ ਜਿਸ ਪਾਸੇ ਵੀ ਨਸ਼ਾ ਵਿਕਦਾ ਹੋਵੇ ਨਸ਼ੇੜੀ ਉਸ ਪਾਸੇ ਵੱਲ ਆਕਰਸ਼ਿਤ ਹੁੰਦੇ ਹਨ। ਇਹ ਵੇਖਿਆ ਗਿਆ ਹੈ ਕਿ ਨਸ਼ੇ ਦੀ ਤੋਟ ਕਾਰਨ ਤੁਰਨ ਤੋਂ ਸਤਹੀਣ ਹੋਏ ਅਮਲੀ ਨੂੰ ਜਦੋਂ ਨਸ਼ੇ ਦੀ ਭਿਣਕ ਪੈਂਦੀ ਹੈ ਤਾਂ ਉਸ ਵਿਚ ਤੁਰੰਤ ਜੋਸ਼ ਆ ਜਾਂਦਾ ਹੈ। ਉਹ ਆਪਣੀ ਊਰਜਾ ਇਕੱਠੀ ਕਰਕੇ ਹਰ ਹੀਲਾ ਵਰਤ ਕੇ ਨਸ਼ਾ ਪ੍ਰਾਪਤ ਕਰਨ ਲਈ ਆਹੁਲਦਾ ਹੈ। ਇਸ ਕਰਕੇ ਬਹੁਤੇ ਨਸ਼ਾ ਛੁਡਾਊ ਕੇਂਦਰ ਨਸ਼ੇ ਰਾਹੀਂ ਹੀ ਨਸ਼ੇ ਦਾ ਇਲਾਜ ਕਰਦੇ ਹਨ। ਅਧਿਐਨ ਦੱਸਦੇ ਹਨ ਕਿ ਨਸ਼ਾ ਛਡਾਉਣ ਦਾ ਕਾਰਜ ਕਾਫੀ ਮੁਸ਼ਕਿਲ ਹੈ ਕਿਉਂਕਿ ਨਸ਼ੇੜੀ ਇਸ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ।

  ਨਸ਼ਾ ਕਮਜ਼ੋਰ ਮਨੁੱਖਾਂ ਦੀ ਮਜਬੂਰੀ ਬਣ ਜਾਂਦਾ ਹੈ।ਇਸ ਕਰਕੇ ਬਦਲਵੇਂ ਨਸ਼ੇ ਪ੍ਰਚਲਿਤ ਹੋ ਜਾਂਦੇ ਹਨ। ਨਸ਼ਾ ਬੰਦ ਕਰਨ ਲਈ ਨਸ਼ੇ ਦਾ ਰਾਹ ਬੰਦ ਕਰਨਾ ਅਤਿ ਕਠਿਨ ਕਾਰਜ ਹੈ ਕਿਉਂਕਿ ਜੀਵਨ ਦੇ ਹਰ ਖੇਤਰ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਦੀ ਬਦੌਲਤ ਤਸਕਰਾਂ ਨੂੰ ਰਾਜਸੀ ਤੇ ਪ੍ਰਸ਼ਾਸਨਿਕ ਸ਼ਹਿ ਪ੍ਰਾਪਤ ਹੋ ਜਾਂਦੀ ਹੈ। ਸੁਭਾਵਿਕ ਹੀ ਇਸ ਨੂੰ ਰੋਕਣ ਲਈ ਸ਼ਕਤੀ ਦੀ ਵਰਤੋਂ ਜ਼ਰੂਰੀ ਬਣ ਜਾਂਦੀ ਹੈ।

  ਨਸ਼ੇ ਰੋਕਣ ਲਈ ਸ਼ਕਤੀ ਦੀ ਵਰਤੋਂ ਤੋਂ ਇਲਾਵਾ ਨਸ਼ੇ ਦੇ ਵਿਿਭੰਨ ਕਾਰਨਾਂ ਦੀ ਖੋਜ ਕਰਕੇ ਇਸ ਸਮੱਸਿਆ ਦਾ ਤਸੱਲੀਬਖਸ਼ ਬਦਲ ਲੱਭਿਆ ਜਾਣਾ ਚਾਹੀਦਾ ਹੈ। ਇਹ ਢੰਗ ਜਿੰਨਾ ਉਪਯੋਗੀ ਹੈ ਓਨਾ ਹੀ ਲੰਬਾ ਅਤੇ ਵਿਧੀ-ਵਿਉਂਤ ਅਤੇ ਉਚਿਤ ਦ੍ਰਿਸ਼ਟੀ ਦੀ ਮੰਗ ਕਰਦਾ ਹੈ। ਪੰਜਾਬ ਵਿਚ ਫੈਲੇ ਨਸ਼ੇ ਨੂੰ ਇਸ ਦੀਆਂ ਵਿਿਭੰਨ ਸਮੱਸਿਆਵਾਂ ਦੇ ਨਾਲ ਜੁੜੀ ਇਕ ਗੰਭੀਰ ਸਮੱਸਿਆ ਸਮਝ ਕੇ ਇਸ ਦਾ ਦੂਰਅੰਦੇਸ਼ੀ ਨਾਲ ਬਦਲ ਲੱਭਿਆ ਜਾ ਸਕਦਾ ਹੈ।

  ਡਾ. ਗੁਰਮੀਤ ਸਿੰਘ ਸਿੱਧੂ
  ਨਸ਼ੇੜੀਆਂ ਦੇ ਸਰਵੇਖਣ ਅਤੇ ਉਨ੍ਹਾਂ ਬਾਰੇ ਹਾਸਲ ਕੀਤੇ ਅਨੁਭਵ ਦੇ ਆਧਾਰ ‘ਤੇ ਕੁਝ ਮੁੱਖ ਕਾਰਨ ਸਹਿਜ ਵਿਚ ਸਮਝ ਵਿਚ ਆ ਜਾਂਦੇ ਹਨ। ਨਸ਼ੇ ਦੀ ਵਰਤੋਂ ਦੇ ਵਧ ਜਾਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਅਜੋਕੇ ਪੰਜਾਬ ਵਿਚ ਆਮ ਜੀਵਨ ਜਿਊਣਾ ਹੁਣ ਸੌਖਾ ਨਹੀਂ ਰਿਹਾ। ਜੀਵਨ ਦਾ ਹਰ ਪੱਖ ਅਤੇ ਰਿਸ਼ਤਾ ਭ੍ਰਿਸ਼ਟ ਚੁੱਕਾ ਹੈ। ਚਾਰੇ ਪਾਸੇ ਫੈਲੀ ਨਿਰਾਸ਼ਤਾ ਵਿਚੋਂ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਰਾਜਨੀਤਕ, ਆਰਥਿਕ, ਸਮਾਜਿਕ ਅਤੇ ਮਨੋਵਿਿਗਆਨਕ ਪੱਧਰ ‘ਤੇ ਸੰਕਟਾਂ ਤੋਂ ਇਲਾਵਾ ਇਥੋਂ ਦੀ ਖੁਰਾਕ, ਪੌਣ ਪਾਣੀ ਆਦਿ ਸਭ ਕੁਝ ਦੂਸ਼ਿਤ ਹੋ ਚੁੱਕਾ ਹੈ। ਜਿਸ ਰਾਜ ਵਿਚ ਬੀਜੀ ਜਾਂਦੀ ਹਰ ਤਰ੍ਹਾਂ ਦੀ ਫ਼ਸਲ, ਫਲ, ਸਬਜ਼ੀ ਨੂੰ ਨਸ਼ੇ (ਜ਼ਹਿਰ) ਦੀ ਪਾਣ ਚਾੜ੍ਹੀ ਜਾਂਦੀ ਹੈ ਤੇ ਦੁੱਧ ਆਦਿ ਇਥੋਂ ਤੱਕ ਮਾਂ ਦੇ ਦੁੱਧ ਵਿਚ ਵੀ ਜ਼ਹਿਰ ਦੇ ਅੰਸ਼ ਸਾਹਮਣੇ ਆ ਚੁੱਕੇ ਹਨ, ਜ਼ਹਿਰੀਲੇ ਵਾਤਾਵਰਨ ਵਿਚ ਰਹਿੰਦੇ ਉਥੋਂ ਦੇ ਵਸ਼ਿੰਦੇ ਕੀ ਜ਼ਹਿਰ (ਨਸ਼ਿਆਂ) ਤੋਂ ਬਿਨਾਂ ਰਹਿ ਸਕਦੇ ਹਨ? ਇਸ ਪ੍ਰਸ਼ਨ ਦਾ ਮਤਲਬ ਇਹ ਨਹੀਂ ਕਿ ਅਸੀਂ ਨਸ਼ੇ ਦੀ ਵਰਤੋਂ ਨੂੰ ਜਾਇਜ਼ ਕਰਾਰ ਦੇ ਰਹੇ ਹਾਂ ਬਲਕਿ ਸਥਿਤੀ ਨੂੰ ਸਮਝਣਾ ਜ਼ਰੂਰੀ ਹੈ ਕਿ ਇਹ ਮਸਲਾ ਕਿੰਨਾ ਗੰਭੀਰ ਹੈ।

  ਨਸ਼ੇ ਮਨੁੱਖ ਸਹਾਰਾ ਲੈਣ ਲਈ ਵਰਤਦਾ ਹੈ। ਅਜੋਕੇ ਜੀਵਨ ਵਿਚ ਸਿਹਤ, ਪਰਿਵਾਰ ਤੇ ਸਮਾਜ ਤੋਂ ਸਹਾਰੇ ਦੀਆਂ ਉਮੀਦਾਂ ਮੱਧਮ ਪੈ ਰਹੀਆਂ ਹਨ।

Comments are closed.